← News Coverage

ਪੰਜਾਬੀ ਟ੍ਰਿਬਿਊਨ

ਨਾਟਕ ‘ਥਰਸਟੀ ਕਰੋਅ’ ਨੇ ਦਰਸ਼ਕ ਕੀਲੇ

A Punjabi Tribune item reports audience response to the Punjabi play ‘ਥਰਸਟੀ ਕ੍ਰੋ’.

10 August 2022By ਨਿੱਜੀ ਪੱਤਰ ਪ੍ਰੇਰਕCoverage of the production

Read in print. Read here.

ਅੰਬਾਲਾ: ਹਰਿਆਣਾ ਪੰਜਾਬੀ ਸਾਹਿਤ ਅਕੈਡਮੀ ਪੰਚਕੂਲਾ, ਰੋਟਰੀ ਕਲੱਬ ਅੰਬਾਲਾ ਸੈਂਟਰਲ ਅਤੇ ਪੀਕੇਆਰ ਜੈਨ ਗਰਲਜ਼ ਸਕੂਲ ਅੰਬਾਲਾ ਸ਼ਹਿਰ ਦੇ ਸਾਂਝੇ ਸਹਿਯੋਗ ਨਾਲ ਅੱਜ ਛਾਉਣੀ ਆਧਾਰਿਤ ਸੰਸਥਾ ‘ਪ੍ਰੇਰਣਾ’ ਦੇ ਕਲਾਕਾਰਾਂ ਨੇ ਦਵਿੰਦਰ ਸਿੰਘ ਗਿੱਲ (ਮੋਗਾ) ਦਾ ਪਾਣੀ ਦੇ ਸੰਕਟ ਨੂੰ ਲੈ ਕੇ ਲਿਖਿਆ ਅਤੇ ਪ੍ਰਮੋਦ ਪੱਬੀ ਤੇ ਸਾਜਨ ਵੱਲੋਂ ਨਿਰਦੇਸ਼ਿਤ ਨਾਟਕ ‘ਥਰਸਟੀ ਕਰੋਅ’ ਦਾ ਪੀਕੇਆਰ ਜੈਨ ਸਕੂਲ ਦੇ ਆਡੀਟੋਰੀਅਮ ਦੀ ਸਟੇਜ ਤੇ ਮੰਚਨ ਕੀਤਾ।

ਨਾਟਕ ਦੀ ਪੇਸ਼ਕਾਰੀ ਦਾ ਪ੍ਰਭਾਵ ਏਨਾ ਬੱਝਵਾਂ ਸੀ ਕਿ ਖਚਾ-ਖਚ ਭਰੇ ਹਾਲ ਵਿਚ ਤਾੜੀਆਂ ਦੀ ਗੂੰਜ ਨਾਲ ਦਰਸ਼ਕਾਂ ਨੇ ਖੜ੍ਹੇ ਹੋ ਕੇ ਨਾਟਕ ਨੂੰ ਸਨਮਾਨ ਦਿੱਤਾ। ਰੋਜ਼ਾਨਾ ਸੰਧਿਆ ਅਖਬਾਰ ‘ਸਿਟੀ ਮੀਡੀਆ’ ਦੇ ਮਾਲਕ ਸੰਪਾਦਕ ਨਰਿੰਦਰ ਸਿੰਘ ਭਾਟੀਆ ਨੇ ਕਲਾਕਾਰਾਂ ਨੂੰ 5100 ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ।

ਇਸ ਮੌਕੇ ਅਕੈਡਮੀ ਦੇ ਡਿਪਟੀ ਚੇਅਰਮੈਨ ਗੁਰਵਿੰਦਰ ਸਿੰਘ ਧਮੀਜਾ ਮੁੱਖ ਮਹਿਮਾਨ ਸਨ ਜਦੋਂ ਕਿ ਰੋਟਰੀ ਕਲੱਬ ਅੰਬਾਲਾ ਸੈਂਟਰਲ ਦੇ ਸਾਬਕਾ ਪ੍ਰਧਾਨ ਅਤੇ ਸਮਾਜ ਸੇਵੀ ਵੀਕੇ ਸ਼ਰਮਾ ਵਿਸ਼ੇਸ਼ ਮਹਿਮਾਨ ਸਨ। ਗੁਰਬਾਣੀ ਦੇ ਵਾਕ ਨਾਲ ਸ਼ੁਰੂ ਹੁੰਦੇ ਜਲ ਸੰਕਟ ਦੀ ਗੰਭੀਰ ਸਮੱਸਿਆ ਨੂੰ ਵਿਅੰਗਾਤਮਕ ਢੰਗ ਨਾਲ ਪੇਸ਼ ਕਰਦੇ ਪਾਤਰਾਂ ਨੇ ਅਦਾਕਾਰੀ ਰਾਹੀਂ ਪਾਣੀ ਦੇ ਕਾਰਪੋਰੇਟ ਹੱਥਾਂ ਵਿਚ ਜਾਣ ਦੀ ਸ਼ੰਕਾ ਨੂੰ ਦਰਸਾਇਆ।

ਬੁੱਧੀਜੀਵੀ (ਪਾਗਲ) ਦਾ ਪਾਤਰ ਨਿਭਾਉਣ ਵਾਲੇ ਪ੍ਰਿੰਸ ਧੀਮਾਨ ਅਤੇ ਵਿੱਕੀ ਬੱਚੇ ਦੇ ਕਿਰਦਾਰ ਵਿਚ ਛੋਟੀ ਬੱਚੀ ਸੁਗੰਧੀ ਯਾਦਵ ਦੇ ਅਭਿਨੈ ਨੂੰ ਦਰਸ਼ਕਾਂ ਵੱਲੋਂ ਵਿਸ਼ੇਸ਼ ਤੌਰ ’ਤੇ ਸਲਾਹਿਆ ਗਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਸੁਨੀਤਾ ਸ਼ਰਮਾ ਵੀ ਹਾਜ਼ਰ ਸਨ।

Article text and photographs belong to the credited publication and contributors. Presented here as part of the production’s press record.

100%
ਪੰਜਾਬੀ ਟ੍ਰਿਬਿਊਨ clipping: ਨਾਟਕ ‘ਥਰਸਟੀ ਕਰੋਅ’ ਨੇ ਦਰਸ਼ਕ ਕੀਲੇ

Loading the full scan…